ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 3-02-2025 ਨੂੰ ਬਾਪੂ #ਜਸਪਾਲ ਸਿੰਘ ਜੀ ਦੀ ਸੇਵਾ ਮਿਲੀ। ਬਾਪੂ ਜੀ ਦੀ ਸੇਵਾ “ਤਿਲਕ ਨਗਰ, #ਦਿੱਲੀ ” ਤੋਂ ਮਿਲੀ ਜਿੱਥੇ ਮੈਂਟਲੀ ਅਪਸੈੱਟ ਬਾਪੂ ਜੀ ਕਰੀਬ ਪਿਛਲੇ 25 ਸਾਲਾਂ ਤੋਂ ਸੜਕਾਂ ਦੇ ਉੱਤੇ ਘੁੰਮ ਰਹੇ ਸਨ ਤੇ ਫੁੱਟਪਾਥ ਉੱਤੇ ਹੀ ਸੌਂ ਜਾਂਦੇ। ਜਿੱਥੋਂ ਤੱਕ ਬਾਪੂ ਜੀ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਬਾਪੂ ਜੀ ਕਿਸੇ ਜ਼ਮੀਨ-ਜਾਇਦਾਦ ਦੇ ਮਾਮਲੇ ਨੂੰ ਦਿਲ ਤੇ ਲਾ ਗਏ ਤੇ ਜਿਸ ਕਾਰਨ ਇੰਨਾ ਹਾਲਾਤਾਂ ਦੇ ਵਿੱਚ ਪਹੁੰਚ ਗਏ। ਬਾਪੂ ਜੀ ਕੋਲ ਵੱਡੀਆਂ- ਵੱਡੀਆਂ ਤਿੰਨ ਚਾਰ ਬੋਰੀਆਂ ਸਨ। ਜਿੱਥੇ ਵੀ ਬਾਪੂ ਜੀ ਜਾਂਦੇ ਉਨ੍ਹਾਂ ਨੂੰ ਆਪਣੇ ਨਾਲ ਹੀ ਲੈ ਕੇ ਜਾਂਦੇ ਤੇ ਫਿਰ ਮੁੜ ਫੁੱਟਪਾਥ ਤੇ ਵੀ ਨਾਲ ਹੀ ਲੈ ਆਉਂਦੇ। ਬਾਪੂ ਜੀ ਦੀਆਂ ਬੋਰੀਆਂ ਦੇ ਵਿੱਚੋਂ ਗੰਦੇ-ਮੰਦੇ ਕੱਪੜਿਆਂ ਦੇ ਨਾਲ-ਨਾਲ ਬਹੁਤ ਸਾਰੇ ਪੈਸੇ ਵੀ ਨਿਕਲੇ। ਨੋਟਾਂ ਦੀਆਂ ਕਈ ਗੱਟੀਆਂ ਤਾਂ ਗੱਲ ਹੀ ਚੁੱਕੀਆਂ ਸਨ ਤੇ ਕਈ ਨੋਟ ਅਜਿਹੇ ਸਨ ਜੋ ਹੁਣ ਬੰਦ ਵੀ ਹੋ ਚੁੱਕੇ ਨੇ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਬਾਪੂ ਜੀ ਕਿਸੇ ਤੋਂ ਵੀ ਪੈਸੇ ਮੰਗ ਕੇ ਨਹੀਂ ਲੈਂਦੇ।
ਸੁਪਨਿਆਂ ਦੇ ਘਰ ਆਉਣ ਤੋਂ ਬਾਅਦ ਜਦੋਂ ਬਾਪੂ ਜੀ ਨੂੰ ਇਸ਼ਨਾਨ ਕਰਵਾਇਆ ਤਾਂ ਦੇਖਿਆ ਕਿ ਉਨ੍ਹਾਂ ਦੇ “ਸਿਰ ਦੇ ਵਿੱਚ ਬਹੁਤ ਲੰਮੀਆਂ ਜਟਾਵਾਂ ਵੱਜੀਆਂ ਹੋਈਆਂ “ਸਨ। ਬਾਪੂ ਜੀ ਨੇ ਪਿਛਲੇ ਕਰੀਬ 23 ਸਾਲਾਂ ਤੋਂ ਸੀ ਇਸ਼ਨਾਨ ਨਹੀਂ ਸੀ ਕੀਤਾ। ਉਸ ਤੋਂ ਬਾਅਦ ਜਦੋਂ ਬਾਪੂ ਜੀ ਦੇ ਪੈਸੇ ਦੀ ਗਿਣਤੀ ਇਹ ਕੀਤੀ ਗਈ ਤਾਂ ਪਤਾ ਲੱਗਿਆ ਕਿ ਵਰਤੋਂ ਯੋਗ ਬਾਪੂ ਜੀ ਦੇ ਕੋਲੋਂ ਕਰੀਬ “ਇੱਕ ਲੱਖ ਰੁਪਿਆ” ਹੈ। ਇਸ ਤੋਂ ਬਿਨਾਂ ਬਹੁਤ ਸਾਰੇ ਬਹੁਤ ਸਾਰੇ ਨੋਟ ਗੱਲ ਸੜ ਚੁੱਕੇ ਹਨ। ਅਰਦਾਸ ਕਰਿਓ ਕਿ ਸੁਪਨਿਆਂ ਦੇ ਘਰ ਰਹਿ ਕੇ ਬਾਪੂ ਜੀ ਤੰਦਰੁਸਤ ਹੋ ਜਾਣ ਅਤੇ ਆਪਣੇ ਆਉਣ ਵਾਲਾ ਜੀਵਨ ਖ਼ੁਸ਼ੀਆਂ ਭਰਿਆ ਬਤੀਤ ਕਰ ਸਕਣ।
